Top

ਭਲਾਈ ਗਤੀਵਿਧੀਆਂ

ਐਸ.ਪੀ (ਸੀ.ਏ.ਪੀ) ਫਾਜ਼ਿਲਕਾ ਨੇ ਝੁੱਗੀ-ਝੌਂਪੜੀ ਵਾਲੇ ਖੇਤਰ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ।

ਸਾਂਝ ਅਧਿਕਾਰੀਆਂ, ਵੂਮੈਨ ਹੈਲਪ ਡੈਸਕ, ਪੀ.ਪੀ.ਐਮ.ਐਮਜ਼ ਅਤੇ ਐਸ.ਪੀ. ਸੀ. ਏ. ਡਬਲਯੂ ਨੇ ਫਾਜ਼ਿਲਕਾ ਵਿੱਚ ਦਾਣਾ ਮੰਡੀ ਝੁੱਗੀ ਝੌਂਪੜੀ ਖੇਤਰ ਦਾ ਦੌਰਾ ਕੀਤਾ, ਜਿੱਥੇ ਬੱਚਿਆਂ ਨੂੰ ਚੰਗੀ ਅਤੇ ਮਾੜੀ ਛੋਹ ਅਤੇ ਸਹੀ ਸਫਾਈ ਬਣਾਈ ਰੱਖਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਵਿੱਚ ਬਿਸਕੁਟ ਵੰਡੇ ਗਏ । ਬੱਚਿਆਂ  ਦੇ  ਮਾਪਿਆਂ  ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਦੇ ਰਹਿਣ ਲਈ ਵੀ ਜਾਗਰੂਕ ਕੀਤਾ ਗਿਆ।

 

 

ਐਸਪੀ (ਐਚ) ਕਮ (ਸੀ.ਏ.ਡਬਲਯੂ) ਫਾਜ਼ਿਲਕਾ ਨੇ ਸਾਂਝ ਅਧਿਕਾਰੀਆਂ, ਡਬਲਯੂਐਚਡੀ ਅਧਿਕਾਰੀਆਂ ਅਤੇ ਇੱਕ ਐਨਜੀਓ ਮਾਰਸ਼ਲ ਅਕੈਡਮੀ ਦੇ ਨਾਲ ਮਿਲ ਕੇ ਫਾਜ਼ਿਲਕਾ ਦੇ ਭਾਈਰੋ ਬਸਤੀ ਦੇ ਬੱਚਿਆਂ ਨਾਲ ਕ੍ਰਿਸਮਸ ਮਨਾਇਆ।

ਐਸ.ਪੀ(ਐਚ) (ਸੀ.ਏ.ਡਬਲਯੂ) ਫਾਜ਼ਿਲਕਾ ਨੇ ਸਾਂਝ ਅਧਿਕਾਰੀਆਂ, ਮਹਿਲਾ ਹੈਲਪ ਡੈਸਕ ਅਧਿਕਾਰੀਆਂ ਅਤੇ ਇੱਕ ਐਨ.ਜੀ.ਓ ਮਾਰਸ਼ਲ ਅਕੈਡਮੀ, ਫਾਜ਼ਿਲਕਾ ਅਤੇ ਭੈਰੋ ਬਸਤੀ, ਫਾਜ਼ਿਲਕਾ ਦੇ ਬੱਚਿਆਂ ਨਾਲ ਕ੍ਰਿਸਮਿਸ ਦਾ ਦਿਨ ਮਨਾਇਆ।

ਇਸ ਤੋਂ ਇਲਾਵਾ, ਜਲਾਲਾਬਾਦ ਅਤੇ ਅਬੋਹਰ ਸਬ ਡਵੀਜ਼ਨਾਂ ਵਿੱਚ ਸਾਂਝ ਦੇ ਅਧਿਕਾਰੀਆਂ ਅਤੇ ਮਹਿਲਾ ਹੈਲਪ ਡੈਸਕ ਅਧਿਕਾਰੀਆਂ ਨੇ ਕ੍ਰਿਸਮਿਸ ਦਾ ਦਿਨ ਮਨਾਇਆ। ਬੱਚਿਆਂ ਨੂੰ ਟੌਫੀਆਂ, ਚਾਕਲੇਟਾਂ ਅਤੇ ਫਲ ਵੰਡੇ ਗਏ। ਬੱਚਿਆਂ ਨੂੰ ਗੁੱਡ ਟਚ/ਬੈੱਡ ਟਚ ਅਤੇ ਹੋਰ ਸੁਰੱਖਿਆ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ।  ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਔਰਤਾਂ ਵਿਰੁੱਧ ਅਪਰਾਧ, ਸਾਂਝ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਕੈਂਸਰ ਅਤੇ ਗਾਇਨੀਕੋਲੋਜੀਕਲ ਸਮੱਸਿਆਵਾਂ ਵਿਰੁੱਧ ਮੈਡੀਕਲ ਜਾਗਰੂਕਤਾ ਕੈਂਪ

ਫਾਜਿਲਕਾ ਪੁਲਿਸ ਦੇ ਸਾਂਝ ਵਿੰਗ ਵੱਲੋਂ ਆਉਣ ਵਾਲੀ 8 ਮਾਰਚ ਨੂੰ ਅੰਤਰਾਰਸ਼ਟਰੀ ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਪੁਲਿਸ ਲਾਈਨ ਫਾਜਿਲਕਾ ਵਿਖੇ ਪੰਜਾਬ ਪੁਲਿਸ ਵਿੱਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਆਂਗਨਵਾੜੀ ਵਰਕਰਾਂ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਸ੍ਰੀ ਸੰਜੀਵ ਮਾਰਸ਼ਲ ਪ੍ਰਧਾਨ ਮਾਰਸ਼ਲ ਅਕੈਡਮੀ ਫਾਜਿਲਕਾ (ਐਨ.ਜੀ.ਓ) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਗਾਇਨੀਕੋਲੋਜਿਸਟ ਐਂਡ ਓਬਸਟੈਟਰਿਕ ਡਾਕਟਰ ਸਿੰਮੀ ਜਸੂਜਾ, ਐਮ.ਬੀ.ਬੀ.ਐਸ ਵੱਲੋਂ ਔਰਤਾਂ ਵਿੱਚ ਵਧ ਰਹੇ ਛਾਤੀ ਦੇ ਕੈਂਸਰ, ਸਰਵਾਇਕਲ ਕੈਂਸਰ ਅਤੇ ਗਾਇਨੀ ਰੋਗਾਂ ਦੇ ਕਾਰਨਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਪਤਾਨ ਪੁਲਿਸ (ਸਥਾਨਿਕ) ਕਮ ਐਸ.ਪੀ.ਕਰਾਈਮ ਅਗੇਂਸਟ ਵੋਮੈਨ ਐਂਡ ਚਿਲਡਰਨ ਫਾਜਿਲਕਾ ਸ੍ਰੀਮਤੀ ਅਵਨੀਤ ਕੌਰ ਅਤੇ ਡੀ.ਐਸ.ਪੀ. ਕਰਾਈਮ ਅਗੇਂਸਟ ਵੋ੍ਰਮੈਨ ਐਂਡ ਚਿਲਡਰਨ ਫਾਜਿਲਕਾ ਸ੍ਰੀਮਤੀ ਰੁਪਿੰਦਰ ਕੌਰ ਵੱਲੋਂ ਸੈਮੀਨਾਰ ਵਿੱਚ ਸ਼ਾਮਲ ਔਰਤਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਦੇ ਹੋਏ ਆਪਣੀ ਕਾਬਲੀਅਤ ਨੂੰ ਪਹਿਚਾਨਣ ਲਈ ਪ੍ਰੇਰਿਤ ਕੀਤਾ ਅਤੇ ਅਜੋਕੇ ਸਮਾਜ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਸਮਾਜ ਵਿੱਚ ਉਭਰ ਕੇ ਆਉਣ ਲਈ ਉਤਸ਼ਾਹਿਤ ਕੀਤਾ।

ਆਖਰੀ ਵਾਰ ਅੱਪਡੇਟ ਕੀਤਾ 14-03-2022 10:25 AM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list